hi Team, ਓਪਨ-ਸੂਸੇ ਟਰਾਂਸਲੇਸ਼ਨ ਪਰੋਜੈਕਟ ਨੂੰ ਇਸ ਵਾਰ ਨਵੇਂ ਸਿਰੇ ਤੋਂ ਸੁਰਜੀਤ ਕਰਨ ਦੀ ਕੋਸ਼ਸ਼ ਕੀਤੀ ਗਈ ਹੈ ਅਤੇ ਪੰਜਾਬੀ ਟੀਮ ਨੇ ਆਪਣੇ ਰਿਕਾਰਡ ਨੂੰ ਬਰਕਰਾਰ ਰੱਖਦੇ ਹੋਏ ਸ਼ਾਨਦਾਰ ਵਾਪਸੀ ਕੀਤੀ ਹੈ,
http://i18n.opensuse.org/stats/trunk/toplist.php ਪੰਜਾਬੀ ਪਹਿਲੀਆਂ 20 ਭਾਸ਼ਾਵਾਂ ਵਿੱਚ ਆ ਗਈ ਹੈ, ਜੋ ਕਿ ਬੜੇ ਮਾਣ ਵਾਲੀ ਗੱਲ਼ ਹੈ, ਇਹ ਇੱਕਲੀ ਭਾਰਤੀ ਭਾਸ਼ਾ ਹੈ, ਜੋ ਕਿ ਪਹਿਲੇਂ 20 ਵਿੱਚ ਹੈ ਅਤੇ 80% ਤੋਂ ਵੱਧ ਹੋਣ ਕਰਕੇ ਓਪਨ-ਸੂਸੇ ਵਲੋਂ ਸਪਰੋਟਡ ਭਾਸ਼ਾਵਾਂ ਵਿੱਚ ਵੀ ਹੈ। ਟਰਾਂਸਲੇਸ਼ਨ ਦੀਆਂ ਖਾਸੀਅਤਾਂ ਵਿੱਚ ਹੈ: ->ਬਹੁਤੇ ਅੰਗਰੇਜ਼ੀ ਅੱਖਰਾਂ ਦਾ ਸ਼ੁੱਧ ਪੰਜਾਬੀ ਅਨੁਵਾਦ ਕਰਨ ਦੀ ਬਜਾਏ ਸਮਝਣਯੋਗ ਮਤਲਬ (ਜਿਵੇਂ ਕਿ ਗੁਪਤ-ਕੋਡ->ਪਾਸਵਰਡ ਆਦਿ) -> ਬਹੁਤੇ ਲਾਭਦਾਇਕ ਕਾਰਜ ਕੀਤੇ ਗਏ ਹਨ, (dhcp ਸਰਵਰ ਦਾ ਅਨੁਵਾਦ ਹਾਲੇ ਟਾਲ ਦਿੱਤਾ ਗਿਆ) -> ਸਲਾਇਡ ਸ਼ੋ ਵੀ ਅਨੁਵਾਦ ਕੀਤਾ ਗਿਆ ਹੈ ਤਾਂ ਕਿ ਇੰਸਟਾਲੇਸ਼ਨ ਕਰਦੇ ਸਮੇਂ ਤੁਸੀਂ ਪੰਜਾਬੀ 'ਚ ਜਾਣਕਾਰੀ ਵੇਖ ਸਕੋ। ਹੁਣ ਅਨੁਵਾਦ ਖਤਮ ਹੋ ਗਿਆ ਹੈ (10.3 ਰੀਲਿਜ਼ ਲਈ), ਅਤੇ ਉਮੀਦ ਹੈ ਕਿ ਅਕਤੂਬਰ 'ਚ ਇਹ ਰੀਲਿਜ਼ ਹੋ ਜਾਵੇਗਾ, ਤਦ ਤੁਸੀਂ ਇਹ ਦਾ ਆਨੰਦ ਲੈ ਸਕੋਗੇ)। ਵੇਰਵੇ ਸਮੇਤ ਪੰਜਾਬੀ ਸਟੈਟਸ ਬਾਰੇ ਜਾਣਕਾਰੀ ਲਈ ਵੇਖੋ: http://i18n.opensuse.org/stats/trunk/pa/index.php ਧੰਨਵਾਦ -- ASB ------------------------------------------------------------------------- This SF.net email is sponsored by: Splunk Inc. Still grepping through log files to find problems? Stop. Now Search log events and configuration files using AJAX and a browser. Download your FREE copy of Splunk now >> http://get.splunk.com/ _______________________________________________ Punjabi-users mailing list [email protected] https://lists.sourceforge.net/lists/listinfo/punjabi-users
