ਦੋਸਤੋ,
ਇਸ ਵਾਰ ਫਾਇਰਫਾਕਸ 3 ਪੰਜਾਬੀ  
ਵਿੱਚ ਰੀਲਿਜ਼ ਹੋ ਗਿਆ ਹੈ  
(ਕੱਲ੍ਹ)।

ਇਸ ਵਿੱਚ ਇਹ ਸਾਰੇ ਪਲੇਟਫਾਰਮਾਂ  
ਲਈ ਰੀਲਿਜ਼ ਹੋਇਆ ਹੈ ਅਤੇ ਇੱਕਲੀ  
ਪੰਜਾਬੀ ਭਾਸ਼ਾ ਹੈ,
ਜਿਸ ਵਾਸਤੇ ਇਹ ਸਭ ਪਲੇਟਫਾਰਮਾਂ  
ਵਾਸਤੇ ਰੀਲਿਜ਼ ਹੋਇਆ ਹੈ। ਇਸ  
ਵਾਰ ਦੇ ਅਨੁਵਾਦ ਵਿੱਚ
ਹੋਰ ਚੀਜ਼ਾਂ ਤੋਂ ਇਲਾਵਾ ਕੁਝ  
ਮੁੱਢਲੇ ਵੈੱਬ ਸਾਈਟ ਪੇਜ਼ ਵੀ  
ਪੰਜਾਬੀ ਵਿੱਚ ਉਪਲੱਬਧ ਹਨ!
ਇਸ ਵਾਰ ਅਨੁਵਾਦ ਨੂੰ ਹੋਰ  
ਸੌਖਾਲਾ ਕਰਨ ਲਈ ਬਹੁਤ ਸ਼ਬਦ ਆਮ  
ਬੋਲ ਚਾਲ ਦੀ ਭਾਸ਼ਾ
ਮੁਤਾਬਕ ਰੱਖੇ ਗਏ ਹਨ
ਝਰੋਖਾ - > ਵਿੰਡੋ
ਕਾਰਜ - >  ਐਪਲੀਕੇਸ਼ਨ
ਵਧੇਰੇ ਜਾਣਕਾਰੀ ਲਈ http://code.google.com/p/gurmukhi/ 
wiki/PunjabiTraslationPhase2 ਵੇਖੋ।

ਡਾਊਨਲੋਡ:
http://www.mozilla.com/en-US/firefox/all.html


ਵਿੰਡੋਜ਼: http://download.mozilla.org/?product=firefox-3.0&os= 
win&lang=pa-IN
ਮੈਕ: http://download.mozilla.org/? 
product=firefox-3.0&os=osx&lang=pa-IN
ਲੀਨਕਸ: http://download.mozilla.org/?product=firefox-3.0&os=linux&; 
lang=pa-IN

ਇਸ ਵਾਰ ਖਾਸ ਗੱਲ਼ ਇਹ ਰਹੀ ਹੈ,  
ਮੈਕ ਦੀ ਘਾਟ, ਜੋ ਕਿ ਪਿਛਲੀ ਵਾਰ  
ਖਿਟਕਦੀ ਰਹੀ, ਉਸ ਵਾਸਤੇ ਟੀਮ
ਵਿੱਚੋਂ 3 ਤੋਂ 4 ਮਸ਼ੀਨਾਂ ਰਹੀਆਂ  
ਅਤੇ ਤੁਹਾਡੇ ਲੋਕਾਂ ਦਾ ਲਗਾਤਾਰ  
ਜਵਾਬ ਦੇਣ ਕਰਕੇ ਇਹ ਰੀਲਿਜ਼  
ਸੰਭਵ ਹੋ ਸਕਿਆ।
ਡਾਊਨਲੋਡ ਕਰਕੇ ਚਲਾਉਣ ਤੋਂ  
ਬਾਅਦ ਕੁਝ ਵੈੱਬਸਾਈਟ ਪੰਜਾਬੀ  
ਵਿੱਚ ਵੇਖਾਈ ਦੇਣਗੀਆਂ।


ਕੱਲ੍ਹ ਡਾਊਨੋਲਡ ਦਾ ਇਹ ਆਲਮ ਸੀ  
ਕਿ ਭਾਰਤ ਵਿੱਚ ਸਵੇਰ ਤੋਂ ਹੀ ਇਹ  
ਸਾਈਟ ਖੁੱਲ੍ਹ ਹੀ ਨਹੀਂ ਸੀ ਰਹੀ।
ਮੌਜੀਲਾ ਨੇ ਬਹੁਤ ਵਧੀਆ ਚਾਰਟ/ 
ਗਰਾਫ਼ ਦਿੱਤਾ ਹੋਇਆ ਸੀ। ਅੱਜ ਦੀ  
ਰਿਪੋਰਟ ਮੁਤਾਬਕ 8 ਮਿਲੀਅਨ
(80 ਲੱਖ ਡਾਊਨਲੋਡ) 24 ਘੰਟਿਆਂ ਵਿੱਚ  
ਹੋਏ।

ਪੰਜਾਬੀ ਟੀਮ:
ਇਸ ਵਾਰ ਤੁਹਾਡਾ ਸਭ ਦਾ ਬਹੁਤ  
ਯੋਗਦਾਨ ਰਿਹਾ, ਫੇਰ ਵੀ ਮੈਂ ਕੁਝ  
ਵੀਰਾਂ ਦਾ ਖਾਸ ਤੌਰ ਉੱਤੇ
ਧੰਨਵਾਦ ਕਰਨਾ ਚਾਹੁੰਦਾ ਹਾਂ,  
ਜਿੰਨ੍ਹਾਂ ਖਾਸ ਤੌਰ ਉੱਤੇ  
ਅੱਪਡੇਟ ਦਿੱਤੇ, ਆਪਣੇ ਰੁਝੇਵੇਂ  
ਭਰੀ ਜਿੰਦਗੀ
ਵਿਚੋਂ ਟਾਈਮ ਕੱਢ ਕੇ ਸਾਡਾ ਸਾਥ  
ਦਿੱਤਾ:
Arvinder Kang
ਗਰੇਵਾਲ ਰਾਏਕੋਟੀ (Pav Grewal)

ਹਰੇਕ ਟੈਸਟ ਰੀਲਿਜ਼ ਦੌਰਾਨ  
ਇਨ੍ਹਾਂ ਨੇ ਯੋਗਦਾਨ ਦਿੱਤਾ ਅਤੇ  
ਇਹਨਾਂ ਦੀ ਮੱਦਦ
ਨਾਲ ਪੰਜਾਬੀ ਟੀਮ ਨੇ ਲਿਟਮਸ  
ਟੈਸਟਿੰਗ ਵੀ ਪੂਰੀ ਕੀਤੀ ਹੈ!
ਉਮੀਦ ਹੈ ਕਿ ਭਵਿੱਖ ਵਿੱਚ ਵੀ  
ਤੁਹਾਡਾ ਸਭ ਦਾ ਸਹਿਯੋਗ  
ਇਸੇਤਰ੍ਹਾਂ ਬਣਿਆ ਰਹੇਗਾ।


ਕੁਝ ਬਟਨ ਅਤੇ ਲੋਗੋ ਤੁਸੀਂ ਵੀ  
ਡਾਊਨਲੋਡ ਕਰਕੇ ਲਗਾ ਸਕਦੇ ਹੋ!
http://www.spreadfirefox.com/?q=affiliates/homepage

ਅਖੀਰ ਵਿੱਚੋਂ ਡਾਊਨਲੋਡ ਕਰਨ,  
ਵਰਤਣ ਅਤੇ ਸਾਨੂੰ ਸਹਿਯੋਗ ਦੇਣ  
ਲਈ ਸਭ ਦਾ ਧੰਨਵਾਦ
ਅਤੇ ਹਮੇਸ਼ਾ ਵਾਂਗ ਕੋਈ ਸੁਝਾਅ,  
ਕਮੀ ਪੇਸ਼ੀ ਜਾਂ ਸਿਕਾਇਤ ਹੋਵੇ  
ਤਾਂ ਮੇਲਿੰਗ ਲਿਸਟ ਉੱਤੇ ਭੇਜਣ
ਦੀ ਖੇਚਲ ਕਰਨੀ

ਧੰਨਵਾਦ ਸਹਿਤ

ਤੁਹਾਡਾ ਆਪਣਾ
ਅਮਨ
Aman
http://alamwalia.blogspot.com
http://open5abi.blogspot.com/
<href="http://www.spreadfirefox.com/node&id=0&t=311";><img border="0"  
alt="Firefox 3" title="Firefox 3" 
src="http://sfx-images.mozilla.org/affiliates/Buttons/firefox3/FF3_80x15_g.png 
"/></a>
-------------------------------------------------------------------------
Check out the new SourceForge.net Marketplace.
It's the best place to buy or sell services for
just about anything Open Source.
http://sourceforge.net/services/buy/index.php
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to