ਸਤਿ ਸ੍ਰੀ ਅਕਾਲ ਜੀ,
ਹਾਲਾਂਕਿ ਇਹ ਈਮੇਲ ਚਲਦੇ ਵਿਸ਼ੇ ਨਾਲ ਸਬੰਧਿਤ ਨਹੀਂ ਹੈ (ਜਿਸ ਲਈ ਮੈਂ ਮੁਆਫ਼ੀ ਚਾਹਨਾ), ਪਰ ਹਾਲ
ਵਿੱਚ ਗੂਗਲ 'ਤੇ ਕੁੱਝ ਲੱਭਦਿਆਂ ਮੈਂ ਮੋਜ਼ੀਲਾ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਪੰਨਾ ਵੇਖਿਆ
ਅਤੇ ਮੇਰੀ ਨਜ਼ਰ ਵਿੱਚ ਕੁੱਝ ਇੱਕ-ਦੋ ਛੋਟੀਆਂ-ਮੋਟੀਆਂ ਗਲਤੀਆਂ ਆਈਆਂ ਜਿਨ੍ਹਾਂ ਨੂੰ ਮੈਂ ਇੱਥੇ
ਸਾਂਝੀਆਂ ਕਰਨ ਲੱਗਾਂ ਤਾਂ ਕਿ ਜੇਕਰ ਇੱਥੇ ਕਿਸੇ ਨੂੰ ਪਤਾ ਹੋਵੇ ਕਿ ਉਸ ਪੰਨੇ ਦੇ ਅਨੁਵਾਦ ਦਾ
ਕਾਰਜ ਕਿਸਦੇ ਅਧੀਨ ਹੈ, ਉਹ ਅਨੁਵਾਦਕ ਨੂੰ ਸੂਚਿਤ ਕਰ ਸਕੇ।
* "ਪੰਜਾਬੀ ਵਿੱਚ ਹੁਣ ਉਪਲੱਬਧ ਹੈ, ਫਾਇਰਫਾਕਸ 3 ਪਹਿਲਾਂ ਨਾਲੋਂ ਕਿਤੇ ਤੇਜ਼,
ਸੁਰੱਖਿਅਤ
ਅਤੇ ਚੁਸਤ। ਕੀਤੇ 15,000 ਕੀਤੇ ਸੁਧਾਰਾਂ ਨਾਲ, ਫਾਇਰਫਾਕਸ ਤੁਹਾਡੀ ਬੋਲੀ ਬੋਲਦਾ ਹੈ।" ਲਾਈਨ
ਵਿੱਚ "ਕੀਤੇ" ਸ਼ਬਦ ਦੀ ਵਰਤੋਂ ਦੋ ਵਾਰ ਹੋਈ ਹੈ ਜਦਕਿ ਇੱਕ ਵਾਰ ਹੋਣੀ ਚਾਹੀਦੀ ਸੀ।
* "ਮੱਦਦ ਚਾਹੀਦੀ ਏ?" ਵਿੱਚ "ਏ" ਦੀ ਥਾਂ "ਹੈ" ਜ਼ਿਆਦਾ ਨਹੀਂ ਫੱਬੇਗਾ? (ਸਿਰਫ਼ ਮੇਰਾ
ਸੁਝਾਓ ਹੈ, ਬਾਕੀ ਅਨੁਵਾਦਕ ਦੀ ਮਰਜ਼ੀ)
* "ਜੇ ਇਹ ਤੁਹਾਡੀ ਭਾਸ਼ਾ ਵਿੱਚ ਨਹੀਂ ਹੈ, ਜਿਸ ਵਿੱਚ ਤੁਸੀਂ ਲੱਭ ਰਹੇ ਹੋ ਤਾਂ
ਅਨੁਵਾਦ ਕੀਤੇ ਬਰਾਊਜ਼ਰ ਦੀ ਪੂਰੀ ਲਿਸਸਟ ਲਵੋ।" ਵਿੱਚ "ਲਿਸਸਟ" ਦੀ ਥਾਂ "ਲਿਸਟ" ਹੋਣਾ ਚਾਹੀਦਾ
ਸੀ।
ਬਾਕੀ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਰੇ ਵੀਰ ਕੱਠੇ ਹੋ ਕੇ ਜੋ ਪੰਜਾਬੀ ਦੇ ਅਨੁਵਾਦ ਦਾ ਕੰਮ ਕਰ
ਰਹੇ ਹਨ, ਉਸ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਉਹ ਘੱਟ ਹੈ। ਮੇਰੇ ਕੋਲ ਜ਼ਿਆਦਾ ਸਮਾਂ ਨਹੀਂ ਹੁੰਦਾ
ਪਰ ਜਿੰਨ੍ਹਾਂ ਵੀ ਹੋ ਸਕੇ ਉਸ ਵਿੱਚ ਮੈਂ ਫੇਸਬੁੱਕ ਦਾ ਅਨੁਵਾਦ ਕਰਦਾ ਹਾਂ ਅਤੇ ਹੋਰ
ਸਾਫ਼ਟਵੇਅਰਾਂ ਦੇ ਅਨੁਵਾਦ ਕਾਰਜ ਦਾ ਵੀ ਹਿੱਸਾ ਬਣਨਾ ਚਾਹੁੰਦਾ ਹਾਂ।
ਮੁਆਫ਼ ਕਰਨਾ ਬਹੁੱਤ ਸਮਾਂ ਲੈ ਲਿਆ।
ਧੰਨਵਾਦ ਸਹਿਤ,
ਗੁਰਮੀਤ ਸਿੰਘ
________________________________
From: A S Alam <[email protected]>
To: punjabi-users <[email protected]>
Sent: Wednesday, January 28, 2009 8:55:05 AM
Subject: [Punjabi-users] Firefox 3.1 Beta 3 - Punjabi
ਸਤਿ ਸ੍ਰੀ ਅਕਾਲ ਦੋਸਤੋ,
ਫਾਇਰਫਾਕਸ 3.1 ਦਾ ਬੀਟਾ 3 ਉਪਲੱਬਧ ਹੈ ਟੈਸਟ ਕਰਨ ਲਈ,
ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ ਆਪਣੇ ਪਲੇਟਫਾਰਮ (ਓਪਰੇਟਿੰਗ ਸਿਸਟਮ - ਵਿੰਡੋਜ਼, ਮੈਕ ਜਾਂ
ਲੀਨਕਸ) ਉੱਤੇ
ਇੱਕ ਝਲਕ ਵੇਖਣੀ!
ਵਿੰਡੋਜ਼ (Windows) :
ftp://ftp.mozilla.org/pub/firefox/nightly/latest-mozilla-1.9.1-l10n/firefox-3.1b3pre.pa-IN.win32.installer.exe
ਮੈਕ (Mac):
ftp://ftp.mozilla.org/pub/firefox/nightly/latest-mozilla-1.9.1-l10n/firefox-3.1b3pre.pa-IN.mac.dmg
ਲੀਨਕਸ (Linux):
ftp://ftp.mozilla.org/pub/firefox/nightly/latest-mozilla-1.9.1-l10n/firefox-3.1b3pre.pa-IN.linux-i686.tar.bz2
ਵਿੰਡੋਜ਼ ਯੂਜ਼ਰਾਂ ਲਈ ਖਾਸ ਗੱਲ ਇਹ ਰਹੇਗੀ ਕਿ ਇਸ ਵਾਰ ਇੰਸਟਾਲਰ ਪੰਜਾਬੀ ਵਿੱਚ ਹੈ, ਜੋ ਕਿ
ਪਹਿਲੀਂ ਵਾਰ
ਹੋਇਆ ਹੈ,
ਇਸ ਲਈ ਜੇ ਤੁਹਾਨੂੰ ਪੰਜਾਬੀ ਇੰਸਟਾਲਰ ਵਿੱਚ ਕੋਈ ਵੀ ਸਮੱਸਿਆ ਆਈ ਤਾਂ ਜਾਣਕਾਰੀ ਦੇਣ ਤੋਂ ਸੰਕੋਚ
ਨਾ ਕਰਨਾ
ਅਤੇ ਸਾਡੀ ਮੱਦਦ ਕਰਨਾ!
ਹੋਰ ਸਭ ਜਾਣਕਾਰੀ ਲਈ ਲਿਸਟ ਉੱਤੇ ਮੇਲ ਭੇਜਣ ਦੀ ਕੋਸ਼ਿਸ਼ ਕਰਨੀ,
ਤੁਹਾਡੇ ਜਤਨਾਂ ਵਿੱਚ ਹਿੱਸੇਦਾਰ
ਆਲਮ
http://www.satluj.com
------------------------------------------------------------------------------
This SF.net email is sponsored by:
SourcForge Community
SourceForge wants to tell your story.
http://p.sf.net/sfu/sf-spreadtheword
_______________________________________________
Punjabi-users mailing list
[email protected]
https://lists.sourceforge.net/lists/listinfo/punjabi-users
__________________________________________________________________
Ask a question on any topic and get answers from real people. Go to Yahoo!
Answers and share what you know at http://ca.answers.yahoo.com------------------------------------------------------------------------------
This SF.net email is sponsored by:
SourcForge Community
SourceForge wants to tell your story.
http://p.sf.net/sfu/sf-spreadtheword
_______________________________________________
Punjabi-users mailing list
[email protected]
https://lists.sourceforge.net/lists/listinfo/punjabi-users