ਸਤਿ ਸ੍ਰੀ ਅਕਾਲ
ਦੋਸਤੋ ਭਾਵੇਂ ਇਹ ਮੇਲ ਕਿਸੇ ਪਰੋਜੈਕਟ ਨਾਲ ਸਬੰਧਿਤ ਨਹੀਂ ਹੈ, ਪਰ ਫੇਰ
ਵੀ ਭੇਜ ਰਿਹਾ ਹਾਂ ਤਾਂ ਕਿ ਜੇ ਕੋਈ ਯੂਨੀਕੋਡ ਨਾਲ  ਫੋਨ ਵਰਤਣਾ ਚਾਹੁੰਦਾ ਹੋਵੇ ਤਾਂ
ਕੇਰਾਂ ਨਿਗ੍ਹਾ ਮਾਰ ਸਕਦਾ ਹੈ:

ਭਾਰਤ 'ਚ ਉਪਲੱਬਧ ਆਹ ਸੋਨੀ ਦੇ ਫੋਨ ਸੀਡਰ 'ਚ ਪੰਜਾਬੀ ਦਾ ਇੰਟਰਫੇਸ ਉਪਲੱਬਧ ਹੈ,
ਪਰ ਰਹੀ ਕਮੀ ਹੈ ਲਿਖਣ ਦੀ, ਹੋਰ ਭਾਸ਼ਾਵਾਂ 'ਚ ਤੁਸੀਂ ਲਿਖ ਸਕਦੇ ਹੋ, ਪਰ ਪੰਜਾਬੀ 'ਚ
ਹਾਲੇ ਤਾਂ ਨਹੀਂ, ਪਰ ਭਾਰਤ 'ਚ 5500 ਰੁਪਏ 'ਚ ਉਪਲੱਬਧ ਇਹ ਫੋਨ 'ਚ ਇੰਟਰਫੇਸ
ਕਾਫ਼ੀ ਵਧੀਆ ਹੈ, ਅਤੇ ਸਭ ਤੋਂ ਚੰਗੀ ਗੱਲ ਕਿ ਇਹ ਯੂਨੀਕੋਡ ਮੁਤਾਬਕ ਹੈ। ਇਸ ਦਾ
ਮਤਲਬ ਇਹ ਹੈ ਕਿ ਈਮੇਲ, ਸੁਨੇਹੇ ਯੂਨੀਕੋਡ 'ਚ ਜੋ ਲਿਖੇ ਹੋਣਗੇ, ਉਹ ਪੜ੍ਹੇ ਜਾ ਸਕਦੇ
ਹਨ, ਹਾਲਾਂ ਕਿ ਸੋਨੀ ਇਰਕਸਨ ਇਸ ਦਾ ਕਿਤੇ ਜ਼ਿਕਰ ਕਰਦਾ ਨਹੀਂ (ਜਾਂ ਕਰਨਾ ਪਸੰਦ
ਨਹੀਂ ਕਰਦਾ), ਪਰ ਇਹ ਸ਼ਾਇਦ ਆਪਣੀ ਕਿਸਮ ਦਾ ਪਹਿਲਾਂ ਫੋਨ ਹੋਵੇਗਾ, ਜੋ
ਯੂਨੀਕੋਡ ਨਾਲ ਪੂਰੀ ਤਰ੍ਹਾਂ ਕੰਮ ਕਰਦਾ ਹੈ ਅਤੇ ਤੁਸੀ ਇਸ ਫੋਨ ਤੋਂ ਭੇਜੇ ਸੁਨੇਹਿਆਂ
ਨੂੰ (ਹਿੰਦੀ,ਬੰਗਾਲੀ, ਤਾਮਿਲ,ਤੇਲਗੂ, ਮਰਾਠੀ) ਕੰਪਿਊਟਰ ਉੱਤੇ  ਪੜ੍ਹ ਸਕਦੇ ਹੋ।


http://www.sonyericsson.com/cws/products/mobilephones/overview/cedar?cc=in&lc=e

ਭਾਰਤ 'ਚ ਇਹ ਫੋਨ ਉਪਲੱਬਧ ਹੈ।

ਧੰਨਵਾਦ ਸਹਿਤ

-- 
A S Alam
---------
Punjabi Open Source Team
http://www.satluj.com/

------------------------------------------------------------------------------
Beautiful is writing same markup. Internet Explorer 9 supports
standards for HTML5, CSS3, SVG 1.1,  ECMAScript5, and DOM L2 & L3.
Spend less time writing and  rewriting code and more time creating great
experiences on the web. Be a part of the beta today.
http://p.sf.net/sfu/beautyoftheweb
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to