ਦੋਸਤੋ, ਪੰਜਾਬੀ ਓਪਨ ਸੋਰਸ ਟੀਮ ਲਈ ਲੋੜੀਦਾ ਸਹਿਯੋਗ ਅਤੇ ਕੰਮ
-- ਅਨੁਵਾਦ ਲਈ -ਫੇਡੋਰਾ ਤੋਂ ਉਬਤੂੰ ਲਈ ਪਰਵਾਸ - ਇਸ ਦਾ ਕਾਰਨ ਹੈ ਪੰਜਾਬੀ ਦੇ ਜੋ ਵੀ ਅਨੁਵਾਦਕ ਹਨ (ਮੈਨੂੰ ਅਤੇ ਜਸਵਿੰਦਰ ਨੂੰ ਛੱਡ ਕੇ, ਕੁੱਲ ਲਗਭਗ 15 ਕੁ) ਉਹ ਉਬਤੂੰ ਲਈ ਕੰਮ ਕਰ ਰਹੇ ਹਨ। ਲੋਕਾਂ ਵਿੱਚ ਹਰਮਨਪਿਆਰਾ ਹੋਣ ਦੇ ਨਾਲ ਨਾਲ ਪੰਜਾਬੀ ਵਿੱਚ ਸਰਗਰਮੀਆਂ ਦਾ ਧੁਰਾ ਹੋਣ ਕਰਕੇ ਇਸ ਉੱਤੇ ਧਿਆਨ ਕੇਂਦਰਿਤ ਕਰਨ ਦਾ ਜਤਨ ਹੈ। - ਸ਼ਾਰਟਕੱਟ ਪੰਜਾਬੀ ਵਿੱਚ ਰੱਖਣ ਲਈ ਜਤਨਾਂ ਨੂੰ ਤੇਜ਼ ਕਰਨਾ ਇਹ ਫੈਸਲਾ ਤਾਂ ਪਹਿਲਾਂ ਹੀ ਲਿਆ ਹੋਇਆ ਹੈ, ਪਰ ਇਸ ਨੂੰ ਅਮਲ ਵਿੱਚ ਲਿਆਉਣ ਦੀ ਲੋੜ ਹੈ। ਇਸ ਦੀ ਸ਼ੁਰੂਆਤ ਗਨੋਮ, ਲਿਬਰੇਆਫਿਸ ਰਾਹੀਂ ਕਰ ਰਹੇ ਹਾਂ। -- ਅਨੁਵਾਦ ਪਰੋਜੈਕਟ ਲਈ ਸਹਾਇਤਾ ਦੀ ਲੋੜ ਅਨੁਵਾਦ ਪਰੋਜੈਕਟ (ਗਨੋਮ, ਕੇਡੀਈ, ਫਾਇਰਫਾਕਸ, ਲਿਬਰੇਆਫਿਸ) ਵਿੱਚ ਕੰਮ ਚੰਗਾ ਹੈ। ਹਾਲਤ ਵਿੱਚ ਚੰਗੀ ਹੈ (ਮੁਕੰਮਲ)। ਪਰ ਸਭ ਤੋਂ ਵੱਧ ਲੋੜ ਭਾਸਦੀ ਹੈ ਮੱਦਦ (help) ਦਸਤਾਵੇਜ਼ ਦੇ ਅਨੁਵਾਦ ਦਾ। ਪੰਜਾਬੀ ਵਿੱਚ ਕੰਪਿਊਟਰ ਲਈ ਬਹੁਤੇ ਦਸਤਾਵੇਜ਼ ਨਹੀਂ ਉਪਲੱਬਧ ਹਨ, ਜੋ ਕਿ ਵਰਤਣ ਵਾਲਿਆਂ ਲਈ ਫਾਇਦੇਮੰਦ ਹੋ ਸਕਦੇ ਹਨ। ਇਸ ਵਿੱਚ ਗਨੋਮ, ਲਿਬਰੇਆਫਿਸ, ਫਾਇਰਫਾਕਸ ਆਦਿ ਖਾਸ ਹਨ। ਉਬਤੂੰ ਲਈ ਦਸਤਾਵੇਜ਼ ਅਨੁਵਾਦ ਦਾ ਕੁਝ ਭਾਗ ਤਾਂ ਉਪਲੱਬਧ ਹੈ, ਬਾਕੀ ਕੀਤਾ ਜਾਣਾ ਬਾਕੀ ਹੈ। ਜੇ ਕਿਸੇ ਵੀਰ/ਭੈਣ ਕੋਲ ਟਾਈਮ ਹੋਵੇ ਤਾਂ ਇਹ ਦਸਤਾਵੇਜ਼ ਅਨੁਵਾਦ ਵਿੱਚ ਮੱਦਦ ਕਰਨ ਤਾਂ ਪੰਜਾਬੀ ਵਿੱਚ ਸਚੁੱਜੇ ਦਸਤਾਵੇਜ਼ ਮੁਫ਼ਤ ਉਪਲੱਬਧ ਹੋ ਸਕਣ। --ਜੇਹਲਮ ਕੀਬੋਰਡ ਲੇਆਉਟ - ਨੁਕਤੇ ਵਾਲੇ ਅੱਖਰ ਸ਼, ਫ਼, ਲ਼, ਖ਼,ਗ਼ ਆਦਿ ਹੁਣ ਜੇਹਲਮ ਕੀਬੋਰਡ ਲੇਆਉਟ ਵਿੱਚ ਸਿੱਧੇ ਸ਼ਾਮਿਲ ਕਰ ਦਿੱਤਾ ਹੈ, ਇਸ ਨਾਲ ਲਿਖਣ ਲਈ ਢੁੱਕਵੇਂ ਯੂਨੀਕੋਡ ਦੀ ਵਰਤੋਂ ਦੇ ਨਾਲ ਨਾਲ ਰੈਡਰਿੰਗ ਵਿੱਚ ਸੁਧਾਰ ਦੀ ਸੰਭਾਵਨਾ ਹੈ। ---ਐਡਰਾਇਡ ਲਈ ਫਾਇਰਫਾਕਸ ਪੰਜਾਬੀ ਵਿੱਚ: ਮੋਜ਼ੀਲਾ ਵਲੋਂ ਫਾਇਰਫਾਕਸ ਨੂੰ ਐਡਰਾਇਡ ਲਈ ਹਾਲੇ ਜਾਰੀ ਨਹੀਂ ਕੀਤਾ ਗਿਆ ਹੈ,ਪਰ ਤੁਸੀਂ ਇਸ ਨੂੰ ਵਰਤ ਸਕਦੇ ਹੋ। ਧਿਆਨ ਰਹੇ ਕਿ ਹਾਲੇ ਐਡਰਾਇਵਡ ਵਿੱਚ ਗੂਗਲ ਵਲੋਂ ਪੰਜਾਬੀ ਲਈ ਫੋਂਟ ਨਹੀਂ ਦਿੱਤੇ ਜਾ ਰਹੇ, ਇਸਕਰਕੇ ਪੰਜਾਬੀ ਕੇਵਲ ਸੈਮਸੰਗ ਮੋਬਾਇਲ (ਜੋ ਕਿ ਭਾਰਤ ਵਿੱਚ ਖਰੀਦੇ ਗਏ ਹੋਣ) ਲਈ ਕੰਮ ਕਰਦੀ ਹੈ ਅਤੇ ਬੇਸ਼ੱਕ ਫਾਇਰਫਾਕਸ ਪੰਜਾਬੀ ਵਿੱਚ ਵੀ ਉਹਨਾਂ ਲਈ ਹੀ। ਪੰਜਾਬੀ ਇੰਪੁੱਟ ਦੇ ਕੁਝ ਕੀਬੋਰਡ ਵੀ ਐਡਰਾਇਡ ਵਿੱਚ ਉਪਲੱਬਧ ਹਨ ਅਤੇ ਲੋੜ ਮੁਤਾਬਕ ਕੰਮ ਸਾਰਨ ਲਈ ਕਾਫ਼ੀ ਹਨ। -- ਨਵਾਂ ਡੋਮੇਨ ਨਾਂ ਅਤੇ ਵੈੱਬ ਸਾਈਟ ਸਰਘੀ (sarghi) ਵਾਸਤੇ ਵਿਚਾਰ ਚੱਲ ਰਿਹਾ ਹੈ ਤਾਂ ਕਿ ਸਤਲੁਜ ਵਾਲੀ ਸਾਈਟ ਨੂੰ ਉਸ ਉੱਤੇ ਚਾਲੂ ਕੀਤਾ ਜਾ ਸਕੇ। -- ਸਹਿਯੋਗੀ ਸੱਜਣਾਂ ਦੇ ਨਾਂ (ਸਭ ਦਾ ਧੰਨਵਾਦ) -ਜਸਵਿੰਦਰ ਸਿੰਘ ਫੂਲੇਵਾਲਾ - ਗੁਰਪਰਤਾਪ ਸਿੰਘ - ਅ ਸ ਕੰਗ ਅਤੇ ਉਬਤੂੰ ਲਈ ਅਨੁਵਾਦ ਕਰਨ ਵਾਲੇ ਕਈ ਸੱਜਣ ------------------------------------------------------------------------------ Live Security Virtual Conference Exclusive live event will cover all the ways today's security and threat landscape has changed and how IT managers can respond. Discussions will include endpoint security, mobile security and the latest in malware threats. http://www.accelacomm.com/jaw/sfrnl04242012/114/50122263/ _______________________________________________ Punjabi-users mailing list [email protected] https://lists.sourceforge.net/lists/listinfo/punjabi-users
