ਪੰਜਾਬੀ ਵਿਕੀਪੀਡੀਆ 'ਤੇ ਕੁਝ ਤਕਨੀਕੀ ਬਦਲਾਅ ਲੋੜੀਂਦੇ ਹਨ ਜੋ ਇਸਦੀ ਦਿਖ ਅਤੇ ਸੰਪਾਦਨ ਤੋਂ
ਇਲਾਵਾ ਹੋਰ ਕਾਰਜਾਂ ਵਿੱਚ ਵੀ ਸਹਾਈ ਹੋਣਗੇ। ਇਹਨਾਂ ਫ਼ੀਚਰਜ਼ ਲਈ Phabricator 'ਤੇ ਬੇਨਤੀ
ਕਰਨੀ ਪੈਂਦੀ ਹੈ, ਸੋ ਇਸ ਲਈ ਸੱਥ 'ਤੇ ਤੁਹਾਡੇ ਤੋਂ ਇਸ ਸੰਬੰਧੀ ਤੁਹਾਡੀ ਰਾਇ ਲੋੜੀਂਦੀ ਹੈ।
ਜਾਣਕਾਰੀ ਵਜੋਂ ਇਹ ਫ਼ੀਚਰ ਹਨ:
* '''Short URL''' - ਇਹ ਸਫ਼ੇ ਦੇ ਯੂਆਰਐੱਲ ਨੂੰ ਛੋਟਾ ਬਣਾਉਂਦਾ ਹੈ।
* '''WikiLove''' - ਵਰਤੋਂਕਾਰ ਸਫ਼ਿਆਂ 'ਤੇ ਬਾਰਨਸਟਾਰ ਦੇਣ ਲਈ ਲਿੰਕ ਜੋੜਦਾ ਹੈ।
* '''Googlesearch''' - ਗੂਗਲ ਸਰਚ ਇੰਜਣ ਵਿੱਚ ਪੰਜਾਬੀ ਵਿਕੀਪੀਡੀਆ ਸੰਬੰਧੀ ਨਤੀਜਿਆਂ
ਦੀ ਦਿੱਖ ਵਿੱਚ ਤਬਦੀਲੀ ਲਿਆਉਂਦਾ ਹੈ।

ਸੋ ਜੇਕਰ ਤੁਹਾਨੂੰ ਲਗਦਾ ਹੈ ਕਿ ਇਹ ਫ਼ੀਚਰ ਪੰਜਾਬੀ ਵਿਕੀਪੀਡੀਆ 'ਤੇ ਹੋਣੇ ਚਾਹੀਦੇ ਹਨ ਤਾਂ
ਸੱਥ 'ਤੇ ਜਾ ਕੇ '''ਸਮਰਥਨ''' ਦੇਵੋ ਅਤੇ ਜੇਕਰ ਤੁਸੀਂ ਇਸਦੇ '''ਵਿਰੋਧ''' ਦੇ ਹੱਕ ਵਿੱਚ
ਹੋ ਤਾਂ ਵਿਰੋਧ ਕਰ ਸਕਦੇ ਹੋ। ਇਸ ਸੰਬੰਧੀ ਸਵਾਲ ਵੀ ਪੁੱਛ ਸਕਦੇ ਹੋ ਅਤੇ ਜੇਕਰ ਕੋਈ ਹੋਰ
ਫ਼ੀਚਰ ਬਾਰੇ ਤੁਸੀਂ ਦੱਸਣਾ ਚਾਹੋਂ ਤਾਂ ਉਹ ਵੀ '''ਟਿੱਪਣੀ''' ਕਰਕੇ ਦੱਸ ਸਕਦੇ ਹੋ।
~ ਧੰਨਵਾਦ

http://pa.wikipedia.org/wiki/ਵਿਕੀਪੀਡੀਆ:ਸੱਥ
_______________________________________________
Wikimedia-PA mailing list
Wikimedia-PA@lists.wikimedia.org
https://lists.wikimedia.org/mailman/listinfo/wikimedia-pa

Reply via email to