ਸਤਿ ਸ੍ਰੀ ਅਕਾਲ ਜੀ 22 ਜਨਵਰੀ 2019 ਨੂੰ ਮੇਰੀ ਪੰਜਾਬੀ ਲੋਕਧਾਰਾ ਫੇਸਬੁੱਕ ਗਰੁੱਪ ਦੇ ਐਡਮਿਨ ਗੁਰਸੇਵਕ ਸਿੰਘ ਧੌਲਾ ਜੀ ਨਾਲ ਓਨ੍ਹਾ ਦੇ ਘਰ ਪਿੰਡ ਧੌਲਾ ਵਿਖੇ ਮੁਲਾਕਾਤ ਹੋਈ। ਇਸ ਦੌਰਾਨ ਅਸੀਂ ਪੰਜਾਬੀ ਲੋਕਧਾਰਾ ਫੇਸਬੁੱਕ ਗਰੁੱਪ ਵੱਲੋਂ ਮਾਰਚ ਵਿੱਚ ਆਯੋਜਿਤ ਕੀਤੇ ਜਾਂਦੇ ਪ੍ਰੋਗਰਾਮ ਬਾਰੇ ਗੱਲਬਾਤ ਕੀਤੀ। ਅਸੀਂ, ਪੰਜਾਬੀ ਵਿਕੀਪੀਡੀਆ ਦੇ ਮੈਂਬਰ, ਚਾਹਵਾਨ ਹਾਂ ਕਿ ਅਸੀਂ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਕਿਸੇ ਤਰ੍ਹਾ ਪੰਜਾਬੀ ਭਾਈਚਾਰੇ ਦੀ ਮਦਦ ਕਰ ਸਕੀਏ। ਗੁਰਸੇਵਕ ਜੀ ਨੇ ਮੈਨੂੰ ਦੱਸਿਆ ਕਿ ਓਨ੍ਹਾ ਕੋਲ ਪਹਿਲਾਂ ਹੋ ਚੁੱਕੇ ਅਜਿਹੇ ਪ੍ਰੋਗਰਾਮਾਂ ਦਾ ਡਾਟਾ ਵੀ ਪਿਆ ਹੈ ਜੋ ਕਿਸੇ ਤਰ੍ਹਾ ਸਭ ਲਈ ਲਾਹੇਵੰਦ ਹੋ ਸਕਦਾ ਹੈ। ਹੋਰ ਵੀ ਕੁਝ ਗੱਲਾਂ ਹੋਈਆਂ, ਜੋ ਮੈਂ ਆਪਣੇ ਸਾਥੀਆਂ ਨਾਲ ਜ਼ਰੂਰ ਸਾਂਝੀਆਂ ਕਰਾਂਗਾ। ਸੋ, ਉਮੀਦ ਹੈ ਕਿ ਭਵਿੱਖ ਵਿੱਚ ਅਸੀਂ ਪੰਜਾਬੀ ਲੋਕਧਾਰਾ ਫੇਸਬੁੱਕ ਗਰੁੱਪ ਨਾਲ ਮਿਲਕੇ ਕੋਈ ਕੰਮ ਕਰ ਸਕੀਏ। ਮੈਂ ਗੁਰਸੇਵਕ ਸਿੰਘ ਧੌਲਾ ਜੀ ਨਾਲ ਅਤੇ ਬਾਕੀ ਮੈਂਬਰਾਂ ਨਾਲ ਸੰਪਰਕ 'ਚ ਰਹਿਣ ਦੀ ਕੋਸ਼ਿਸ਼ ਕਰਾਂਗਾ।
ਗੁਰਸੇਵਕ ਸਿੰਘ ਧੌਲਾ ਜੀ ਦਾ ਬਹੁਤ-ਬਹੁਤ ਧੰਨਵਾਦ, ਓਨ੍ਹਾ ਨੇ ਆਪਣਾ ਕੀਮਤੀ ਸਮਾਂ ਮੈਨੂੰ ਦਿੱਤਾ। ਧੰਨਵਾਦ ਸਤਪਾਲ ਸਿੰਘ ਪੰਜਾਬੀ ਵਿਕੀਮੀਡੀਅਨਸ 9464960906
_______________________________________________ Wikimedia-PA mailing list [email protected] https://lists.wikimedia.org/mailman/listinfo/wikimedia-pa
