ਸਤਿ ਸ੍ਰੀ ਅਕਾਲ, ਵਿਕੀ ਲਵ ਮੌਨੂੰਮੈਂਟਸ 2019 <https://commons.wikimedia.org/wiki/Commons:Wiki_Loves_Monuments_2019_in_India> ਭਾਰਤ ਵਿੱਚ ਸ਼ੁਰੂ ਹੋ ਚੁੱਕਾ ਹੈ ਅਤੇ ਇਸਦੇ ਤਹਿਤ ਇੱਕ ਸੂਚੀ ਦਿੱਤੀ ਗਈ ਹੈ। (ਸੂਚੀ ਦਾ ਲਿੰਕ <https://commons.wikimedia.org/wiki/Commons:Wiki_Loves_Monuments_2019_in_India/Monuments>) ਇਸ ਸੂਚੀ ਵਿਚਲੀਆਂ ਜਗ੍ਹਾਵਾਂ ਦੀਆਂ ਫੋਟੋਆਂ ਖਿੱਚ ਕੇ ਅਪਲੋਡ ਕਰਨੀਆਂ ਹੋਣਗੀਆਂ ਅਤੇ ਪੰਜਾਬ ਦੀਆਂ ਕੁਝ ਜਗ੍ਹਾਵਾਂ ਦੀਆਂ ਫੋਟੋਆਂ ਖਿੱਚਣ ਲਈ ਇੱਕ ਫੋਟੋਵਾਕ ਕਰਨ ਜਾ ਰਹੇ ਹਾਂ। ਫਿਲਹਾਲ ਪਟਿਆਲਾ ਵਿੱਚ ਹੀ ਇਹ ਫੋਟੋਵਾਕ ਕਰਨ ਦਾ ਵਿਚਾਰ ਹੈ ਕਿਓਂ ਕਿ ਇਥੇ ਸ਼ਹਿਰ ਵਿੱਚ ਹੀ ਕਾਫੀ ਥਾਵਾਂ ਹਨ ਜੋ ਇਸ ਸੂਚੀ ਵਿੱਚ ਹਨ। ਬਾਕੀ ਸ਼ਹਿਰਾਂ ਵਿੱਚ ਵੀ ਫੋਟੋਵਾਕ ਕੀਤੀ ਜਾ ਸਕਦੀ ਹੈ।
*15 ਸਤੰਬਰ 2019 ਅਤੇ 22 ਸਤੰਬਰ 2019* ਨੂੰ ਪਟਿਆਲਾ ਵਿੱਚ ਫੋਟੋਵਾਕ ਕੀਤੀ ਜਾਵੇਗੀ। ਜੋ ਵੀ ਆਉਣਾ ਚਾਹੁੰਦਾ ਹੈ ਉਹ ਵਿਕੀਪੀਡੀਆ ਦੀ ਸੱਥ ਤੇ ਜਾ ਕੇ ਆਪਣਾ ਨਾਮ ਲਿਖ ਸਕਦਾ ਹੈ। ਇਹ ਇੱਕ ਰਾਸ਼ਟਰੀ ਪੱਧਰ ਦਾ ਫੋਟੋ ਮੁਕਾਬਲਾ ਹੈ, ਸੋ ਫੋਟੋਗਰਾਫੀ ਬਾਰੇ ਮੁੱਢਲੀ ਜਾਣਕਾਰੀ ਜਰੂਰ ਪੜ੍ਹ ਕੇ ਆਉਣਾ ਮਦਦਗਾਰ ਹੋਵੇਗਾ। ਕਿਰਪਾ ਕਰਕੇ ਤੁਸੀਂ ਆਪਣਾ ਫੋਨ ਜਾਂ ਕੈਮਰਾ ਜਰੂਰ ਲੈ ਕੇ ਆਉਣਾ। ਪੰਜਾਬੀ ਭਾਈਚਾਰੇ ਦਾ ਸਾਂਝਾ ਕੈਮਰਾ (SONY A58) ਵੀ ਉਸ ਦਿਨ ਆਪਣੇ ਨਾਲ ਹੀ ਹੋਵੇਗਾ। ਵਧੇਰੇ ਜਾਣਕਾਰੀ ਲਈ ਤੁਸੀਂ ਮੇਰੇ ਨਾਲ (9464960906) ਜਾਂ @Satdeep Gill <[email protected]> ਨਾਲ ਸੰਪਰਕ ਕਰ ਸਕਦੇ ਹੋ। *ਸ਼ੁਕਰੀਆ* ਸਤਪਾਲ ਸਿੰਘ ਪ੍ਰਤੀਨਿਧ ਪੰਜਾਬੀ ਵਿਕੀਮੀਡੀਅਨਜ਼
_______________________________________________ Wikipedia-PA mailing list [email protected] https://lists.wikimedia.org/mailman/listinfo/wikipedia-pa
