ਦੋਸਤੋ ਸਤਿ ਸ੍ਰੀ ਅਕਾਲ,

ਬੜੇ ਚਿਰਾਂ ਬਾਅਦ ਇੱਕ ਵਾਰ ਫੇਰ ਲੀਨਕਸ ਸਿਸਟਮ ਨਾਲ ਤਿਆਰ
ਕੀਤੀ ਗਈ ਲਾਈਵ ਸੀਡੀ (LiveCD) ਤਿਆਰ ਕੀਤੀ ਗਈ ਹੈ, ਜਸਵਿੰਦਰ
ਸਿੰਘ ਦੇ ਜਤਨਾਂ ਸਦਕਾ ਇਹ ਫੇਰ ਉਪਲੱਬਧ ਕਰਵਾਈ ਗਈ ਹੈ,
ਜਿਸ ਵਿੱਚ ਗਨੋਮ-2-24 ਪੰਜਾਬੀ ਵਿੱਚ ਹੈ, ਫੇਡੋਰਾ 10 ਉੱਤੇ ਅਧਾਰਿਤ ਇਹ
ਸੀਡੀ ~600GB ਦਾ ਸਾਈਜ਼ ਨਾਲ ਛੋਟੀ ਰੱਖੀ ਗਈ ਹੈ ਤਾਂ ਕਿ ਡਾਊਨਲੋਡ
ਕੀਤੀ ਜਾ ਸਕੇ, ਇਸਕਰਕੇ ਇਸ ਵਿੱਚੋਂ ਓਪਨ-ਆਫਿਸ ਨੂੰ ਹਟਾ ਦਿੱਤਾ ਗਿਆ ਹੈ।

ਹੋਰ ਫੀਚਰਾਂ ਵਿੱਚ:
-ਬਿਨਾਂ ਇੰਸਟਾਲ ਕੀਤੇ ਹੀ ਪੰਜਾਬੀ ਵਿੱਚ ਓਪਰੇਟਿੰਗ ਸਿਸਟਮ ਚਲਾਓ
-ਮੁਫ਼ਤ ਉਪਲੱਬਧ ਅਤੇ ਵੰਡੀ ਜਾ ਸਕਣ ਵਾਲੀ
- ਗਨੋਮ 2-24 ਪੂਰੀ ਤਰ੍ਹਾਂ ਪੰਜਾਬੀ ਵਿੱਚ
- ਇੰਪੁੱਟ ਲਈ ਤਿਆਰ, ਤੁਸੀਂ ਪੰਜਾਬੀ ਵਿੱਚ ਇੰਪੁੱਟ ਲਈ Ctrl+Space ਨੂੰ ਦੱਬੋ।

ਸਿਸਟਮ: ਘੱਟੋ-ਘੱਟ 1GB ਨਾਲ ਟੈਸਟ ਕੀਤੀ ਗਈ ਹੈ, ਇਸ ਤੋਂ
ਘੱਟ ਰੈਮ ਲਈ ਸਪੀਡ ਬਹੁਤ ਹੌਲੀ ਹੋਣ ਦੀ ਸੰਭਵਾਨਾ ਹੈ (ਪਰ
ਟੈਸਟ 1GB ਜਾਂ ਵੱਧ ਲਈ ਹੀ ਕੀਤਾ ਗਿਆ ਹੈ।) 

ਹਦਾਇਤਾਂ:
1) ISO ਡਾਊਨਲੋਡ ਕਰਨ ਬਾਅਦ ਸੀਡੀ ਉੱਤੇ ਲਿਖ ਲਓ।
2) ਸੀਡੀ ਨੂੰ ਸੀਡੀ-ਰੋਮ (CD-ROM) ਵਿੱਚ ਪਾਕੇ ਕੰਪਿਊਟਰ ਨੂੰ CD ਤੋਂ ਬੂਟ ਕਰਵਾਓ।
3) ਬੂਟ ਹੋਣ ਉੱਤੇ 5 ਮਿੰਟ ਦੇ ਕਰੀਬ ਲੱਗਣਗੇ।
4) ਯੂਜ਼ਰ ਉੱਤੇ ਆਟੋਮੈਟਿਕ ਲਾਗਇਨ ਚਾਲੂ


ਡਾਊਨਲੋਡ ਕਰੋ:
http://sourceforge.net/project/showfiles.php?group_id=98471&package_id=188512&release_id=649133
Punjabi-Live-Gnome.iso ਉੱਤੇ ਕਲਿੱਕ ਕਰੋ।

ਸਮੱਸਿਆਵਾਂ:
ਜੇ ਕਰ ਤੁਹਾਨੂੰ ਚਲਾਉਣ, ਡਾਊਨਲੋਡ ਕਰਨ, ਜਾਂ ਵਰਤਣ ਦੌਰਾਨ ਸਮੱਸਿਆ ਆਵੇ ਤਾਂ ਬੇਝਿਜਕ ਮੇਲਿੰਗ 
ਲਿਸਟ
ਜਾਂ ਫੋਰਮ ਵਿੱਚ ਲਿਖਣ ਦੀ ਖੇਚਲ ਕਰਨੀ!
ਫੋਰਮ: http://satluj.com/pa/node/93

ਵਿਸ਼ੇਸ਼ ਜਤਨ ਤੇ ਧੰਨਵਾਦ: 
ਜਸਵਿੰਦਰ ਸਿੰਘ ਫੂਲੇਵਾਲਾ

ਬਾਕੀ ਤੁਹਾਡੇ ਸੁਝਾਆਵਾਂ ਦੀ ਉਡੀਕ ਰਹੇਗੀ!

ਧੰਨਵਾਦ ਸਹਿਤ
ਸਮੁੱਚੀ ਪੰਜਾਬੀ ਟੀਮ
-- 
AmanBrar
http://www.satluj.com/
------------------------------------------------------------------------------
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to