ਡਾਊਨਲੋਡ ਸਪੀਡ ਵਧ ਗਈ ਹੈ। ਹੁਣ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ।
A S Brar wrote: > ਦੋਸਤੋ ਸਤਿ ਸ੍ਰੀ ਅਕਾਲ, > > ਬੜੇ ਚਿਰਾਂ ਬਾਅਦ ਇੱਕ ਵਾਰ ਫੇਰ ਲੀਨਕਸ ਸਿਸਟਮ ਨਾਲ ਤਿਆਰ > ਕੀਤੀ ਗਈ ਲਾਈਵ ਸੀਡੀ (LiveCD) ਤਿਆਰ ਕੀਤੀ ਗਈ ਹੈ, ਜਸਵਿੰਦਰ > ਸਿੰਘ ਦੇ ਜਤਨਾਂ ਸਦਕਾ ਇਹ ਫੇਰ ਉਪਲੱਬਧ ਕਰਵਾਈ ਗਈ ਹੈ, > ਜਿਸ ਵਿੱਚ ਗਨੋਮ-2-24 ਪੰਜਾਬੀ ਵਿੱਚ ਹੈ, ਫੇਡੋਰਾ 10 ਉੱਤੇ ਅਧਾਰਿਤ ਇਹ > ਸੀਡੀ ~600GB ਦਾ ਸਾਈਜ਼ ਨਾਲ ਛੋਟੀ ਰੱਖੀ ਗਈ ਹੈ ਤਾਂ ਕਿ ਡਾਊਨਲੋਡ > ਕੀਤੀ ਜਾ ਸਕੇ, ਇਸਕਰਕੇ ਇਸ ਵਿੱਚੋਂ ਓਪਨ-ਆਫਿਸ ਨੂੰ ਹਟਾ ਦਿੱਤਾ ਗਿਆ ਹੈ। > > ਹੋਰ ਫੀਚਰਾਂ ਵਿੱਚ: > -ਬਿਨਾਂ ਇੰਸਟਾਲ ਕੀਤੇ ਹੀ ਪੰਜਾਬੀ ਵਿੱਚ ਓਪਰੇਟਿੰਗ ਸਿਸਟਮ ਚਲਾਓ > -ਮੁਫ਼ਤ ਉਪਲੱਬਧ ਅਤੇ ਵੰਡੀ ਜਾ ਸਕਣ ਵਾਲੀ > - ਗਨੋਮ 2-24 ਪੂਰੀ ਤਰ੍ਹਾਂ ਪੰਜਾਬੀ ਵਿੱਚ > - ਇੰਪੁੱਟ ਲਈ ਤਿਆਰ, ਤੁਸੀਂ ਪੰਜਾਬੀ ਵਿੱਚ ਇੰਪੁੱਟ ਲਈ Ctrl+Space ਨੂੰ ਦੱਬੋ। > > ਸਿਸਟਮ: ਘੱਟੋ-ਘੱਟ 1GB ਨਾਲ ਟੈਸਟ ਕੀਤੀ ਗਈ ਹੈ, ਇਸ ਤੋਂ > ਘੱਟ ਰੈਮ ਲਈ ਸਪੀਡ ਬਹੁਤ ਹੌਲੀ ਹੋਣ ਦੀ ਸੰਭਵਾਨਾ ਹੈ (ਪਰ > ਟੈਸਟ 1GB ਜਾਂ ਵੱਧ ਲਈ ਹੀ ਕੀਤਾ ਗਿਆ ਹੈ।) > > ਹਦਾਇਤਾਂ: > 1) ISO ਡਾਊਨਲੋਡ ਕਰਨ ਬਾਅਦ ਸੀਡੀ ਉੱਤੇ ਲਿਖ ਲਓ। > 2) ਸੀਡੀ ਨੂੰ ਸੀਡੀ-ਰੋਮ (CD-ROM) ਵਿੱਚ ਪਾਕੇ ਕੰਪਿਊਟਰ ਨੂੰ CD ਤੋਂ ਬੂਟ ਕਰਵਾਓ। > 3) ਬੂਟ ਹੋਣ ਉੱਤੇ 5 ਮਿੰਟ ਦੇ ਕਰੀਬ ਲੱਗਣਗੇ। > 4) ਯੂਜ਼ਰ ਉੱਤੇ ਆਟੋਮੈਟਿਕ ਲਾਗਇਨ ਚਾਲੂ > > > ਡਾਊਨਲੋਡ ਕਰੋ: > http://sourceforge.net/project/showfiles.php?group_id=98471&package_id=188512&release_id=649133 > Punjabi-Live-Gnome.iso ਉੱਤੇ ਕਲਿੱਕ ਕਰੋ। > > ਸਮੱਸਿਆਵਾਂ: > ਜੇ ਕਰ ਤੁਹਾਨੂੰ ਚਲਾਉਣ, ਡਾਊਨਲੋਡ ਕਰਨ, ਜਾਂ ਵਰਤਣ ਦੌਰਾਨ ਸਮੱਸਿਆ ਆਵੇ ਤਾਂ ਬੇਝਿਜਕ ਮੇਲਿੰਗ > ਲਿਸਟ > ਜਾਂ ਫੋਰਮ ਵਿੱਚ ਲਿਖਣ ਦੀ ਖੇਚਲ ਕਰਨੀ! > ਫੋਰਮ: http://satluj.com/pa/node/93 > > ਵਿਸ਼ੇਸ਼ ਜਤਨ ਤੇ ਧੰਨਵਾਦ: > ਜਸਵਿੰਦਰ ਸਿੰਘ ਫੂਲੇਵਾਲਾ > > ਬਾਕੀ ਤੁਹਾਡੇ ਸੁਝਾਆਵਾਂ ਦੀ ਉਡੀਕ ਰਹੇਗੀ! > > ਧੰਨਵਾਦ ਸਹਿਤ > ਸਮੁੱਚੀ ਪੰਜਾਬੀ ਟੀਮ > ------------------------------------------------------------------------------ _______________________________________________ Punjabi-users mailing list [email protected] https://lists.sourceforge.net/lists/listinfo/punjabi-users
