ਸਤਿ ਸ੍ਰੀ ਅਕਾਲ ਦੋਸਤੋ, ਫੇਡੋਰਾ ੧੧ ਰੀਲਿਜ਼ ਹੋ ਗਿਆ ਹੈ। ਇਸ ਗਨੋਮ ੨.੨੬ ਅਤੇ ਕੇਡੀਈ ੪.੨ ਸ਼ਾਮਲ ਕੀਤਾ ਗਿਆ ਹੈ। ਤੁਸੀਂ ਫੇਡੋਰਾ ਵਰਤਣ ਵਾਸਤੇ ਲਾਈਵ ਸੀਡੀ (ਜੋ ਕਿ ਕੰਪਿਊਟਰ ਤੋਂ ਸਿੱਧਾ ਓਪਰੇਟਿੰਗ ਸਿਸਟਮ ਚਲਾਉਣ ਲਈ ਸਹਾਇਕ ਹੈ) ਲੈ ਸਕਦੇ ਹੋ:
ਲਾਈਵ ਸੀਡੀ: http://download.fedoraproject.org/pub/fedora/linux/releases/11/Live/i686/Fedora-11-i686-Live.iso ਡਾਊਨਲੋਡ ਕਰਨ ਬਾਅਦ ਇਸ ਨੂੰ ਸੀਡੀ ਉੱਤੇ ਲਿਖ ਲਵੋ ਅਤੇ ਬੂਟ ਕਰੋ। ਬੂਟ ਕਰਨ ਦੇ ਬਾਅਦ ਲਾਗਇਨ ਸਕਰੀਨ ਉਤੇ ਭਾਸ਼ਾ ਦੀ ਚੋਣ (Language) ਤੋਂ ਕਰੋ ਅਤੇ ਪੰਜਾਬੀ ਚੁਣੋ। ਇਸ ਨਾਲ ਤੁਸੀਂ ਪੰਜਾਬੀ ਵਿੱਚ ਇੰਟਰਫੇਸ ਵੇਖ ਸਕਦੇ ਹੋ ਅਤੇ ਪੰਜਾਬੀ ਵਿੱਚ ਪੂਰਾ ਓਪਰੇਟਿੰਗ ਸਿਸਟਮ ਇਸਤੇਮਾਲ ਕਰ ਸਕਦੇ ਹੋ, ਉਹ ਵੀ ਬਿਨਾਂ ਇੰਸਟਾਲ ਕੀਤੇ ਆਪਣੇ ਕੰਪਿਊਟਰ ਉੱਤੇ (ਤੁਹਾਡੇ ਕੰਪਿਊਟਰ ਦਾ ਪੂਰਾ ਡਾਟਾ ਸੁਰੱਖਿਅਤ ਰਹੇਗਾ। ਫੇਡੋਰਾ ਰੀਲਿਜ਼ ਬਾਰੇ ਹੋਰ ਜਾਣਕਾਰੀ ਵੇਖਣ ਲਈ ਵੇਖੋ ਫੇਡੋਰਾ ੧੧: http://fedoraproject.org/pa ਰੀਲਿਜ਼ ਨੋਟਿਸ ਪੜ੍ਹੋ: ਰੀਲਿਜ਼ ਨੋਟਿਸ: http://docs.fedoraproject.org/release-notes/f11/pa-IN/ ਜੇ ਤੁਸੀਂ KDE ਦੀ ਲਾਈਵ ਸੀਡੀ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਡਾਊਨਲੋਡ ਕਰੋ: ਕੇਡੀਈ ਲਾਈਵ ਸੀਡੀ: http://fedoraproject.org/pa/get-fedora-kde ਫੇਡੋਰਾ ਬਾਰੇ ਢੇਰ ਸਾਰੀ ਜਾਣਕਾਰੀ ਉਪਲੱਬਧ ਹੈ ਅਤੇ ਤੁਹਾਨੂੰ ਕੋਈ ਵੀ ਜਾਣਕਾਰੀ ਜਾਂ ਸਮੱਸਿਆ ਆਵੇ ਤਾਂ ਸੰਪਰਕ ਕਰਨਾ ਨਾ ਭੁੱਲਣਾ ਅਤੇ ਹਾਂ ਇੱਕ ਵਾਰ ਡਾਊਨਲੋਡ ਕਰਕੇ ਪੰਜਾਬੀ ਵਿੱਚ ਵਰਤ ਕੇ ਵੇਖਣਾ ਤੁਹਾਡੇ ਸਹਿਯੋਗ ਲਈ ਤੁਹਾਡਾ ਧੰਨਵਾਦ ਅ. ਸ. ਆਲਮ ਅਤੇ ਪੂਰੀ ਪੰਜਾਬੀ ਟੀਮ http://satluj.com/pa/node/140 ------------------------------------------------------------------------------ Crystal Reports - New Free Runtime and 30 Day Trial Check out the new simplified licensing option that enables unlimited royalty-free distribution of the report engine for externally facing server and web deployment. http://p.sf.net/sfu/businessobjects _______________________________________________ Punjabi-users mailing list [email protected] https://lists.sourceforge.net/lists/listinfo/punjabi-users
