ਜੀ ਆਇਆਂ ਨੂੰ ਅਮਨਦੀਪ ਸਿੰਘ।

ਮੈਨੂੰ ਉਮੀਦ ਹੈ ਕਿ ਅਮਨ ਬਰਾੜ ਭਾਜੀ ਵਾਂਗੂੰ RedHat ਵੱਲੋਂ Open Source ਕੰਮ ਦੇ ਵਿੱਚ 
ਤੁਹਾਡਾ ਯੋਗਦਾਨ ਜਾਰੀ ਰਹੇਗਾ।

--
ਅਰਵਿੰਦਰ ਸਿੰਘ ਕੰਗ।

On Monday, July 15, 2013 2:52:48 AM UTC-7, Anparr Jimidar wrote:
>
> ਸਭ ਨੂੰ ਸਤਿ ਸ਼੍ਰੀ ਅਕਾਲ,
>
> ਮੇਰਾ ਨਾਂ ਅਮਨਦੀਪ ਸਿੰਘ ਹੈ। ਮੈਂ ਇਲੈਕਟ੍ਰਾਨਿਕਸ ਅਤੇ ਸੰਚਾਰ ਦੀ ਡਿਗਰੀ ਤੱਕ ਦੀ ਪੜ੍ਹਾਈ 
> ਕੀਤੀ ਹੈ। ਰਿਹਾਇਸ਼ ਵਜੋਂ ਮੈਂ ਲੁਧਿਆਣੇ ਸ਼ਹਿਰ ਨਾਲ ਸੰਬੰਧਿਤ ਹਾਂ। 
>
> ਇੱਕ ਪੰਜਾਬੀ ਹੋਣ ਦੇ ਨਾਤੇ ਮੈਨੂੰ ਆਪਣੀ ਮਾਂ ਬੋਲੀ ਨਾਲ ਬੇਹੱਦ ਮੋਹ ਹੈ ਅਤੇ ਹਮੇਸ਼ਾਂ ਇਸ 
> ਦੀ ਬਿਹਤਰੀ ਲਈ ਯਤਨਸ਼ੀਲ ਰਹਿੰਦਾ ਹਾਂ। ਕੁੱਝ ਸਾਲ ਅਜਾਦਾਨਾ ਤੌਰ ਤੇ ਕੰਮ ਕਰਨ ਤੋਂ ਬਾਅਦ 
> ਮੈਂ www.vehdaa.com ਨਾਲ ਪੰਜਾਬੀ ਅਨੁਵਾਦਕ ਦੇ ਤੌਰ ਤੇ ਵੀ ਜੁੜਿਆ ਰਿਹਾ ਹਾਂ। 
>
> ਮੈਂ ਹਾਲ ਹੀ ਵਿੱਚ ਰੈੱਡ ਹੈਟ ਕੰਪਨੀ ਵਿੱਚ ਤਕਨੀਕੀ ਅਨੁਵਾਦਕ ਪੰਜਾਬੀ ਪੱਧਰ ੧ ਦੇ ਤੌਰ ਤੇ 
> ਨੌਕਰੀ ਦੀ ਸ਼ੁਰੂਆਤ ਕੀਤੀ ਹੈ। ਮੈਨੂੰ ਆਪ ਸਭ ਦੇ ਸਾਥ ਅਤੇ ਸਹਿਯੋਗ ਦੀ ਹਮੇਸ਼ਾਂ ਲੋੜ 
> ਪੈਂਦੀ ਰਹੇਗੀ। ਉਮੀਦ ਕਰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਵਿੱਚ ਰਲਾ ਲਵੋਗੇ ਤੇ ਮੈਨੂੰ ਆਪ 
> ਸਭ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ। 
>
> ਮੇਰੀ ਤੁੱਛ ਬੁੱਧੀ ਅਨੁਸਾਰ ਅਗਰ ਮੇਰੀ ਕਿਤੇ ਵੀ ਲੋੜ ਹੋਵੇਗੀ ਤਾਂ ਮੈਂ ਹਮੇਸ਼ਾਂ ਤਿਆਰ 
> ਹਾਂ।
>
> ਆਪ ਜੀ ਦਾ ਅਗਾਊਂ ਧੰਨਵਾਦ
> ਅਮਨਦੀਪ ਸਿੰਘ
>
------------------------------------------------------------------------------
See everything from the browser to the database with AppDynamics
Get end-to-end visibility with application monitoring from AppDynamics
Isolate bottlenecks and diagnose root cause in seconds.
Start your free trial of AppDynamics Pro today!
http://pubads.g.doubleclick.net/gampad/clk?id=48808831&iu=/4140/ostg.clktrk
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to