ਆਪ ਜੀ ਦਾ ਬਹੁਤ ਧੰਨਵਾਦ,
ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਕਿਸੇ ਨੂੰ ਵੀ ਸ਼ਿਕਾਇਤ ਦਾ ਮੌਕਾ ਨਾ ਦੇਵਾਂ ।
ਅਮਨਦੀਪ ਸਿੰਘ
On Monday, July 15, 2013 9:21:54 PM UTC+5:30, Arvinder Kang wrote:
>
> ਜੀ ਆਇਆਂ ਨੂੰ ਅਮਨਦੀਪ ਸਿੰਘ।
>
> ਮੈਨੂੰ ਉਮੀਦ ਹੈ ਕਿ ਅਮਨ ਬਰਾੜ ਭਾਜੀ ਵਾਂਗੂੰ RedHat ਵੱਲੋਂ Open Source ਕੰਮ ਦੇ ਵਿੱਚ
> ਤੁਹਾਡਾ ਯੋਗਦਾਨ ਜਾਰੀ ਰਹੇਗਾ।
>
> --
> ਅਰਵਿੰਦਰ ਸਿੰਘ ਕੰਗ।
>
> On Monday, July 15, 2013 2:52:48 AM UTC-7, Anparr Jimidar wrote:
>>
>> ਸਭ ਨੂੰ ਸਤਿ ਸ਼੍ਰੀ ਅਕਾਲ,
>>
>> ਮੇਰਾ ਨਾਂ ਅਮਨਦੀਪ ਸਿੰਘ ਹੈ। ਮੈਂ ਇਲੈਕਟ੍ਰਾਨਿਕਸ ਅਤੇ ਸੰਚਾਰ ਦੀ ਡਿਗਰੀ ਤੱਕ ਦੀ
>> ਪੜ੍ਹਾਈ ਕੀਤੀ ਹੈ। ਰਿਹਾਇਸ਼ ਵਜੋਂ ਮੈਂ ਲੁਧਿਆਣੇ ਸ਼ਹਿਰ ਨਾਲ ਸੰਬੰਧਿਤ ਹਾਂ।
>>
>> ਇੱਕ ਪੰਜਾਬੀ ਹੋਣ ਦੇ ਨਾਤੇ ਮੈਨੂੰ ਆਪਣੀ ਮਾਂ ਬੋਲੀ ਨਾਲ ਬੇਹੱਦ ਮੋਹ ਹੈ ਅਤੇ ਹਮੇਸ਼ਾਂ
>> ਇਸ ਦੀ ਬਿਹਤਰੀ ਲਈ ਯਤਨਸ਼ੀਲ ਰਹਿੰਦਾ ਹਾਂ। ਕੁੱਝ ਸਾਲ ਅਜਾਦਾਨਾ ਤੌਰ ਤੇ ਕੰਮ ਕਰਨ ਤੋਂ
>> ਬਾਅਦ ਮੈਂ www.vehdaa.com ਨਾਲ ਪੰਜਾਬੀ ਅਨੁਵਾਦਕ ਦੇ ਤੌਰ ਤੇ ਵੀ ਜੁੜਿਆ ਰਿਹਾ ਹਾਂ।
>>
>> ਮੈਂ ਹਾਲ ਹੀ ਵਿੱਚ ਰੈੱਡ ਹੈਟ ਕੰਪਨੀ ਵਿੱਚ ਤਕਨੀਕੀ ਅਨੁਵਾਦਕ ਪੰਜਾਬੀ ਪੱਧਰ ੧ ਦੇ ਤੌਰ
>> ਤੇ ਨੌਕਰੀ ਦੀ ਸ਼ੁਰੂਆਤ ਕੀਤੀ ਹੈ। ਮੈਨੂੰ ਆਪ ਸਭ ਦੇ ਸਾਥ ਅਤੇ ਸਹਿਯੋਗ ਦੀ ਹਮੇਸ਼ਾਂ ਲੋੜ
>> ਪੈਂਦੀ ਰਹੇਗੀ। ਉਮੀਦ ਕਰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਵਿੱਚ ਰਲਾ ਲਵੋਗੇ ਤੇ ਮੈਨੂੰ ਆਪ
>> ਸਭ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ।
>>
>> ਮੇਰੀ ਤੁੱਛ ਬੁੱਧੀ ਅਨੁਸਾਰ ਅਗਰ ਮੇਰੀ ਕਿਤੇ ਵੀ ਲੋੜ ਹੋਵੇਗੀ ਤਾਂ ਮੈਂ ਹਮੇਸ਼ਾਂ ਤਿਆਰ
>> ਹਾਂ।
>>
>> ਆਪ ਜੀ ਦਾ ਅਗਾਊਂ ਧੰਨਵਾਦ
>> ਅਮਨਦੀਪ ਸਿੰਘ
>>
>
------------------------------------------------------------------------------
See everything from the browser to the database with AppDynamics
Get end-to-end visibility with application monitoring from AppDynamics
Isolate bottlenecks and diagnose root cause in seconds.
Start your free trial of AppDynamics Pro today!
http://pubads.g.doubleclick.net/gampad/clk?id=48808831&iu=/4140/ostg.clktrk
_______________________________________________
Punjabi-users mailing list
[email protected]
https://lists.sourceforge.net/lists/listinfo/punjabi-users