On Saturday 01 March 2008 6:42:33 pm nan budh wrote:
> ear Mr. Alam
> Thanks a lot for your lipikaar addon suggestion. Its wonderful. There is
> another thing which i wish to ask of  you, why do unicoded gurmukhi
> characters on windows xp(both in firefox and IE) show up a bit displaced
> with unsightly dotted circles in them? I usually work on ubuntu 7.10 and
> fluxbuntu7.10 and the chars are all fine on firefox on these OSes. so its a
> windows thing apparently. I would be thankful for any feedback on this. For
> a sample of my problem please visit this link:
> http://shavin.tiddlyspot.com/#%5B%5B%E0%A9%9A%E0%A9%9B%E0%A8%B2%3A%20%E0%A8
>%AA%E0%A8%BE%E0%A8%A4%E0%A8%B0%5D%5D regards
> nanbudh

ਸਭ ਤੋਂ ਪਹਿਲਾਂ ਮੈਨੂੰ ਉਮੀਦ ਹੈ ਕਿ ਤੁਸੀਂ ਮੇਲਿੰਗ ਲਿਸਟ ਸ਼ਾਮਲ ਕਰਨ ਲਈ ਗੁੱਸਾ ਨਹੀਂ ਕਰੋਗੇ!
ਬਾਕੀ ਸਮੱਸਿਆ ਮੇਰੀ ਸਮਝ ਮੁਤਾਬਕ ਟਾਈਪ ਕਰਨ ਦੀ ਹੈ, ਜਿੱਥੇ ਕਿ ਪੰਜਾਬੀ ਵਿੱਚ ਯੂਨੀਕੋਡ
ਵਲੋਂ ਇਹ ਸਿਫਾਰਸ਼ੀ ਹੈ (ਅਤੇ ਲੋੜੀਦਾ ਵੀ) ਕਿ 
"ਆ" ਪਾਉਣ ਦਾ ਇੱਕੋ ਯੂਨੀਕੋਡ ਹੈ 0A06,
ਇਸ ਦੀ ਬਜਾਏ ਤੁਸੀਂ "ਅ" (0A05) + "ਾ" (0A3E) ਦੋ ਯੂਨੀਕੋਡ ਨਹੀਂ
ਵਰਤ ਸਕਦੇ ਹੋ, (ਜੇ ਵਰਤਣਾ ਹੈ ਤਾਂ ਤੁਹਾਡੇ ਫੋਂਟ ਵਲੋਂ ਇਸ ਨੂੰ ਇੱਕ ਬਣਾਉਣਾ ਪਵੇਗਾ,
ਜੋ ਕਿ ਯੂਨੀਕੋਡ ਮੁਤਾਬਕ ਗਲਤ ਹੈ)।

ਸ਼ਾਇਦ ਇੱਕ ਕਾਰਨ ਸਿਹਾਰੀ (ਿ) ਲਈ ਹੋਵੇ, ਜੋ ਕਿ  ਟਾਇਪ ਕਰਨ ਲਈ ਅੱਖਰ
ਤੋਂ ਬਾਅਦ ਤੋਂ ਪਾਉਣੀ ਚਾਹੀਦੀ ਹੈ, ਕੁਝ ਥਾਵਾਂ ਉੱਤੇ ਮੈਨੂੰ ਜਾਪਿਆ ਕਿ ਅੱਖਰ ਤੋਂ ਪਹਿਲਾਂ
ਪਾ ਦਿੱਤੀ ਗਈ ਹੈ!

ਸੋ ਵਿੰਡੋਜ਼ ਦੇ ਫੋਂਟ (ਰਾਵੀ) ਅਤੇ ਓਪਨ ਸੋਰਸ ਫੋਂਟ (Saab/Lohit) ਇਸ ਦੀ ਸਪੋਰਟ ਨਹੀਂ ਕਰਨਗੇ,
ਉਹ ਸਿਰਫ਼ ਇਸੇ ਕਰਕੇ ਗੋਲ ਡਾਟ (‌‍◌ (25CC)) ਵੇਖਾਈ ਦਿੰਦਾ ਹੈ, 
ਤੁਹਾਡੇ ਕੋਲ ਉਬਤੂੰ ਵਿੱਚ ਅਜਿਹੇ ਫੋਂਟ ਹਨ, ਜੋ ਕਿ ਇਸ ਲਈ ਸਪੋਰਟ ਦਿੰਦੇ ਹਨ (ਜੋ ਕਿ ਗਲਤ ਹੈ)।

ਸਮੱਸਿਆ ਦਾ ਹੱਲ:
 ਹੱਲ ਇਹ ਹੈ ਕਿ ਸਾਈਟ ਲਿਖਣ ਵਾਲੇ ਵਿਅਕਤੀ ਨੂੰ ਸਾਵਧਾਨ ਕੀਤਾ ਜਾਵੇ ਕਿ ਇਹ ਸਮੱਸਿਆ ਆ ਰਹੀ ਹੈ
ਅਤੇ ਇਸ ਨੂੰ ਸੁਧਾਰਨ ਦੀ ਲੋੜ ਹੈ (ਬਿਲਕੁਲ ਇਹ ਸੁਧਾਰਨ ਦੀ ਲੋੜ ਹੈ, ਨਾ ਕਿ ਇੰਟਰਨੈੱਟ 
ਐਕਸਪਲੋਰਰ ਜਾਂ
ਫਾਇਰਫਾਕਸ ਜਾਂ ਫੋਂਟ 'ਚ ਸਮੱਸਿਆ ਹੈ।)

ਕੁਝ ਅੱਖਰਾਂ ਦੀ ਉਦਾਹਰਨ ਦਿੰਦਾ ਹਾਂ:
(ਬਰੈਕਟ 'ਚ ਪਾਇਆ ਗਲਤ ਹੈ)
ਆ (ਅ+ਾ)
ਇ ( ਿ+ ੲ)
ਈ (ੲ+ ੀ)
ਊ (ੳ+ੂ)
ਓ (ੳ+ ੋ)
ਏ (ੲ +ੇ)
ਐ (ਅ+ੈ)
ਔ (ਅ +ੌ)

ਟਾਈਪ ਕਰਨ ਲਈ ਦਿੱਤਾ ਲਿੰਕ (ਜੋ ਭੇਜਿਆ ਸੀ) ਸ਼ਾਇਦ ਇਹ ਮਸਲਾ ਖੜ੍ਹਾ ਕਰਦਾ ਹੈ,
ਇਸ ਨਾਲੋਂ ਗੂਗਲ ਦਾ ਲਿੰਕ ਬਹੁਤ ਵਧੀਆ ਹੈ (ਜੋ ਕਿ ਯੂਨੀਕੋਡ ਪਾਉਣ ਲਈ ਸਹਾਇਕ ਹੈ,
ਮਾਊਂਸ ਨਾਲ):

ਯੂਨੀਕੋਡ ਬਾਰੇ ਜਾਣਕਾਰੀ ਲਈ: 
http://www.unicode.org/
ਪੰਜਾਬੀ ਚਾਰਟ: http://www.unicode.org/charts/PDF/U0A00.pdf

ਜੇ ਕੋਈ ਵੀ ਗਲਤ ਜਾਪੇ ਤਾਂ ਕਿਰਪਾ ਕਰਕੇ ਜਵਾਬ ਭੇਜਣਾ ਜੀ!!

ਧੰਨਵਾਦ
-- 
A S Brar
Punjabi Translator
-------------------------------------------------------------------------
This SF.net email is sponsored by: Microsoft
Defy all challenges. Microsoft(R) Visual Studio 2008.
http://clk.atdmt.com/MRT/go/vse0120000070mrt/direct/01/
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to