ਦੋਸਤੋ,

ਫਾਇਰਫਾਕਸ ਵਿੱਚ ਪੰਜਾਬੀ ਦਾ  
ਲੋਕੇਲ ਨਾਂ pa-IN ਤੋਂ ਬਦਲ ਕੇ pa
ਕੀਤਾ ਜਾ ਰਿਹਾ ਹੈ!

ਇਹ ਪੰਜਾਬੀ ਦੇ ਨਾਂ ਨੂੰ ਸੀਮਿਤ  
ਰੂਪ ਵਿੱਚ ਵਰਤੋਂ ਨੂੰ ਹਟਾਉਣ ਲਈ  
ਕੀਤਾ ਜਾ ਰਿਹਾ ਹੈ,
ਹੁਣ ਪੰਜਾਬੀ ਨੂੰ 'pa' ਦੇ ਲੋਕੇਲ  
ਦੇ ਨਾਲ ਬੜੇ ਹੀ ਖੁੱਲ੍ਹੇ ਢੰਗ  
ਨਾਲ ਸਾਂਝੇ ਰੂਪ ਵਿੱਚ ਲਿਖਿਆ  
ਜਾਏਗਾ।

ਫਾਇਰਫਾਕਸ ਵਿੱਚ ਇਹ ਸਮੱਸਿਆ  
ਕਾਫ਼ੀ ਸਮੇਂ ਤੋਂ ਸੀ ਅਤੇ ਅਖੀਰ  
ਵਿੱਚ ਬੱਗ
https://bugzilla.mozilla.org/show_bug.cgi?id=380287
ਫਾਇਲ ਕੀਤਾ ਗਿਆ ਹੈ, ਜਿਸ ਵਿੱਚ  
ਇਹ ਸੋਧ ਕਰਨ ਬਾਰੇ ਵਿਚਾਰ ਹੋ  
ਰਹੀ ਹੈ,
ਜੇ ਕਿਸੇ ਕੋਲ ਇਸ ਸਬੰਧ ਵਿੱਚ  
ਕੋਈ ਵੀ ਸੁਝਾਅ ਹੋਵੇ ਤਾਂ  
ਬੇਝਿਜਕ ਲਿਖਣਾ।

ਇਹ ਨਾਂ ਬਦਲੀ ਦੀ ਕਾਰਵਾਈ ਕਰਕੇ  
ਆਉਣ ਵਾਲਾ ਫਾਇਰਫਾਕਸ ਰੀਲਿਜ਼ 3.1  
(pa)
ਤੁਹਾਡੇ ਸਿਸਟਮ ਉੱਤੇ 3.0.x (pa-IN) ਤੋਂ  
ਆਟੋਮੈਟਿਕ ਅੱਪਡੇਟ ਨਹੀਂ ਹੋ  
ਸਕੇਗਾ। ਇਹ
ਇੱਕ ਸਮੱਸਿਆ ਹੈ, ਜਿਸ ਦਾ ਹੱਲ਼  
ਹਾਲੇ ਮੋਜ਼ੀਲਾ ਵਾਲੇ ਨਹੀਂ ਕਰ  
ਸਕੇ ਹਨ। ਇਹ
ਖਿਆਲ ਰੱਖਣਾ ਪਵੇਗਾ। ਜੇ ਕਿਸੇ  
ਕੋਲ ਕੋਈ ਵੀ ਹੱਲ਼ ਹੋਵੇ ਤਾਂ  
ਦੱਸਣ ਦੀ ਖੇਚਲ ਕਰਨੀ!
ਵੈਸੇ ਵੀ ਪੰਜਾਬੀ ਨੂੰ ਵਰਤਣ  
ਵਾਲੇ ਬਹੁਤ ਹੀ ਥੋੜ੍ਹੇ ਹਨ (comment #14  
ਬੱਗ ਵਿੱਚ),
ਇਸਕਰਕੇ ਮੋਜ਼ੀਲਾ ਵਾਲਿਆਂ  
ਮੁਤਾਬਕ ਕੋਈ ਬਹੁਤਾ ਫ਼ਰਕ ਤਾਂ  
ਪੈਣਾ ਨਹੀਂ


ਧੰਨਵਾਦ ਸਹਿਤ
ਅਮਨਪਰੀਤ
Aman
http://alamwalia.blogspot.com

-------------------------------------------------------------------------
This SF.Net email is sponsored by the Moblin Your Move Developer's challenge
Build the coolest Linux based applications with Moblin SDK & win great prizes
Grand prize is a trip for two to an Open Source event anywhere in the world
http://moblin-contest.org/redirect.php?banner_id=100&url=/
_______________________________________________
Punjabi-users mailing list
[email protected]
https://lists.sourceforge.net/lists/listinfo/punjabi-users

Reply via email to