ਸਤਿ ਸ੍ਰੀ ਅਕਾਲ ਦੋਸਤੋ, ਮੈਨੂੰ ਪਹਿਲਾਂ ਤਾਂ ਇਸ ਗੱਲ ਦਾ ਅਫਸੋਸ ਰਹੇਗਾ ਕਿ ਸਾਬ (Saab) ਫੋਂਟ ਅੱਜ ਤੱਕ ਫੇਡੋਰਾ ਵਿੱਚ ਸ਼ਾਮਲ ਨਹੀਂ ਕੀਤੇ ਜਾ ਸਕੇ। ਪਰ ਹੁਣ ਇਹ ਪੈਕੇਜ rpm ਦੇ ਰੂਪ ਵਿੱਚ ਉਪਲੱਬਧ ਕਰਵਾਇਆ ਜਾ ਰਿਹਾ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਨਾਲ ਲੋਹਿਤ (lohit) ਨੂੰ ਬਦਲ ਦਿੱਤਾ ਜਾਵੇ। ਸੋ ਫੇਡੋਰਾ 12 ਵਿੱਚ ਤੁਸੀਂ ਸਾਬ ਫੋਂਟ ਨੂੰ ਡਿਫਾਲਟ ਫੋਂਟ ਵਜੋਂ ਵੇਖੋਗੇ। ਪਿਛਲੇ ਕਾਫ਼ੀ ਸਮੇਂ ਤੋਂ ਸਾਬ ਲਈ ਕੋਈ ਨਵੀਂ ਖ਼ਬਰ ਨਹੀਂ ਮਿਲੀ ਹੈ, ਸ਼ਾਇਦ ਸੁਖਜਿੰਦਰ ਜਾਂ ਭੁਪਿੰਦਰ ਹੋਰੀਂ ਹੀ ਇਸ ਬਾਰੇ ਦੱਸ ਸਕਣ, ਪਰ ਜੇ ਫੇਡੋਰਾ 12 ਵਿੱਚ ਇਹਨਾਂ ਨੂੰ ਡਿਫਾਲਟ ਰੱਖਣਾ ਹੈ ਤਾਂ ਇਸ ਵਿੱਚ ਕੁਝ ਸੁਧਾਰ ਯੂਨੀਕੋਡ ੫.੦ ਵਜੋਂ ਕਰਨੇ ਪੈਣਗੇ। ਇਸ ਵਾਸਤੇ ਤੁਹਾਡੀ ਮੱਦਦ ਦੀ ਲੋੜ ਪਵੇਗੀ। ਮੈਂ ਭੁਪਿੰਦਰ ਜੀ ਹੋਰਾਂ ਨੂੰ ਮੇਲ ਕੀਤੀ ਹੈ, ਉਮੀਦ ਹੈ ਕਿ ਛੇਤੀ ਹੀ ਇਹ ਯੂਨੀਕੋਡ ੫.੦ ਨਾਲ ਤਿਆਰ ਕਰਨ ਲਈ ਉਹ ਮੱਦਦ ਕਰਨਗੇ।
ਧੰਨਵਾਦ ਸਹਿਤ ਆਲਮ ------------------------------------------------------------------------------ OpenSolaris 2009.06 is a cutting edge operating system for enterprises looking to deploy the next generation of Solaris that includes the latest innovations from Sun and the OpenSource community. Download a copy and enjoy capabilities such as Networking, Storage and Virtualization. Go to: http://p.sf.net/sfu/opensolaris-get _______________________________________________ Punjabi-users mailing list [email protected] https://lists.sourceforge.net/lists/listinfo/punjabi-users
